ਪਰਿਵਾਰਾਂ ਵਾਸਤੇ ਸਹਾਇਤਾ

ਤੋਂ ਬਾਹਰ ਨਿਕਲੋ

ਕਿਰਪਾ ਕਰਕੇ ਨੋਟ ਕਰੋ: ਇਹ ਵੀਡੀਓ ਸਤੰਬਰ 2023 ਵਿੱਚ ਰਿਕਾਰਡ ਕੀਤਾ ਗਿਆ ਸੀ। ਜੇ ਤੁਹਾਨੂੰ ਕਿਸੇ ਹੋਰ ਸਮੇਂ ਕੋਈ ਪੱਤਰ ਮਿਲਿਆ ਹੈ ਤਾਂ ਕਿਰਪਾ ਕਰਕੇ ਆਪਣੇ ਪੱਤਰ ਦੇ ਸਿਖਰ ‘ਤੇ ਦਿੱਤੀ ਤਾਰੀਖ ਤੋਂ ਚਾਰ ਹਫਤਿਆਂ ਤੱਕ ਜਵਾਬ ਦਿਓ ਜੇ ਤੁਸੀਂ ਚੋਣ ਕਰਨਾ ਚਾਹੁੰਦੇ ਹੋ।


ਨਿੱਜੀਅਤੇਗੁਪਤ

ਕਿਰਪਾਕਰਕੇਨੋਟਕਰੋ: ਜੇਕਰਤੁਸੀਂਇਸਪੱਤਰਨੂੰਪੜ੍ਹਨਦੇਯੋਗਨਹੀਂਹੋਤਾਂਤੁਸੀਂਨਾਲਨੱਥੀਕਿਊਆਰਕੋਡਲੱਭਸਕਦੇਹੋਜੋਤੁਹਾਨੂੰਕਈਵੱਖਵੱਖਭਾਸ਼ਾਵਾਂਵਿੱਚਆਡੀਓਜਾਂਲਿਖਤੀਸੰਸਕਰਣਾਂਤੇਲੈਜਾਵੇਗਾ। 

ਉਮੀਦ ਕਰਦੀ ਹਾਂ ਤੁਸੀਂਂ ਠੀਕ ਹੋ। ਮੇਰਾ ਨਾਮ ਡੌਨਾ ਓਕੇਨਡੇਨ ਹੈ।  ਮੈਂ ਨਾਟਿੰਘਮ ਯੂਨੀਵਰਸਿਟੀ ਹਸਪਤਾਲ ਟਰੱਸਟ (“ਸਮੀਖਿਆ”) ਦੇ ਜਣੇਪੇ ਦੇ ਕੇਸਾਂ ਦੀ ਸੁਤੰਤਰ ਸਮੀਖਿਆ ਦੀ ਅਗਵਾਈ ਕਰਨ ਵਾਲੇ ਵਿਅਕਤੀ ਵਜੋਂ ਆਪਣੀ ਪਛਾਣ ਕਰਾਉਣ ਲਈ ਲਿਖ ਰਹੀ ਹਾਂ।  

ਕਿਰਪਾ ਕਰਕੇ ਮੇਰੀ ਮਾਫੀ ਸਵੀਕਾਰ ਕਰੋ ਜੇਕਰ ਤੁਹਾਡੇ ਨਾਲ ਸੰਪਰਕ ਕਰਨ ਨਾਲ ਤੁਹਾਨੂੰ ਕੋਈ ਚਿੰਤਾ ਜਾਂ ਪ੍ਰੇਸ਼ਾਨੀ ਹੋਈ ਹੈ, ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਹੋ।  

ਇਸ ਪੱਤਰ ਵਿੱਚ ਸਮੀਖਿਆ ਬਾਰੇ ਮਹੱਤਵਪੂਰਨ ਜਾਣਕਾਰੀ ਹੈ ਅਤੇ ਕਿਵੇਂ ਬਾਹਰ ਨਿਕਲਨਾ ਹੈ ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ, ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ਪੱਤਰ ਨੂੰ ਧਿਆਨ ਨਾਲ ਪੜ੍ਹੋ ਅਤੇ ਸਾਨੂੰ ਦੱਸੋ ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ। 

ਇਸ ਸਮੀਖਿਆ ਦਾ ਉਦੇਸ਼ ਨੌਟਿੰਘਮ ਯੂਨੀਵਰਸਿਟੀ ਹਸਪਤਾਲ ਟਰੱਸਟ (“ਹਸਪਤਾਲ”) ਵਿੱਚ ਆਪਣੇ ਸਮੇਂ ਦੌਰਾਨ ਪਰਿਵਾਰਾਂ ਦੇ ਜਣੇਪੇ ਦੇ ਅਨੁਭਵਾਂ ਤੋਂ ਸਿੱਖਣਾ ਅਤੇ ਜਣੇਪਾ ਦੇਖਭਾਲ ਦੀ ਗੁਣਵੱਤਾ ਅਤੇ ਸੁਰੱਖਿਆ ਵਿੱਚ ਸੁਧਾਰ ਕਰਨਾ ਹੈ।  ਜਦੋਂ ਸਮੀਖਿਆ ਪੂਰੀ ਹੋ ਜਾਂਦੀ ਹੈ ਤਾਂ ਅਸੀਂ ਹਸਪਤਾਲ ਅਤੇ ਸੰਭਵ ਤੌਰ ‘ਤੇ ਪੂਰੇ ਇੰਗਲੈਂਡ ਵਿੱਚ ਭਵਿੱਖੀ ਜਣੇਪਾ ਦੇਖਭਾਲ ਲਈ ਸਾਡੀਆਂ ਖੋਜਾਂ ਅਤੇ ਸਿਫ਼ਾਰਸ਼ਾਂ ਦੀ ਵਿਆਖਿਆ ਕਰਨ ਵਾਲੀ ਇੱਕ ਰਿਪੋਰਟ ਪ੍ਰਕਾਸ਼ਿਤ ਕਰਾਂਗੇ।  

ਹਸਪਤਾਲ ਨੇ ਪਛਾਣ ਕੀਤੀ ਹੈ ਕਿ ਹੋ ਸਕਦਾ ਹੈ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਦੇਖਭਾਲ ਨਾਕਾਫ਼ੀ ਸੀ ਅਤੇ ਇਸ ਲਈ ਸਮੀਖਿਆ ਲਈ ਤੁਹਾਡੀ ਦੇਖਭਾਲ ਬਾਰੇ ਜਾਣਨਾ ਮਹੱਤਵਪੂਰਨ ਹੈ ਤਾਂ ਜੋ ਅਸੀਂ ਪਰਿਵਾਰਾਂ ਲਈ ਭਵਿੱਖ ਵਿੱਚ ਜਣੇਪਾ ਦੇਖਭਾਲ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਸਕੀਏ।   ਹਸਪਤਾਲ ਨੇ ਮੈਨੂੰ ਤੁਹਾਡਾ ਨਾਮ ਅਤੇ ਸੰਪਰਕ ਵੇਰਵੇ ਦਿੱਤੇ ਹਨ ਤਾਂ ਜੋ ਮੈਂ ਤੁਹਾਨੂੰ ਦੱਸ ਸਕਾਂ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ।  

ਇਹ ਜਾਣਨਾ ਮਹੱਤਵਪੂਰਨ ਹੈ ਕਿ ਇਹ ਸਮੀਖਿਆ ਹਸਪਤਾਲ ਤੋਂ ਪੂਰੀ ਤਰ੍ਹਾਂ ਸੁਤੰਤਰ ਹੈ ਅਤੇ ਅਸੀਂ ਤੁਹਾਡੀ ਗੁਪਤਤਾ ਦਾ ਹਰ ਸਮੇਂ ਸਨਮਾਨ ਕਰਾਂਗੇ। 

ਇਹਤੁਹਾਨੂੰਕਿਵੇਂਪ੍ਰਭਾਵਿਤਕਰਦਾਹੈ

ਇਹ ਪੂਰੀ ਤਰ੍ਹਾਂ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਸਮੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਜਾਂ ਨਹੀਂ।  ਜੇਕਰ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਅਸੀਂ ਇਹ ਮੁਲਾਂਕਣ ਕਰਨ ਲਈ ਤੁਹਾਡੇ ਮੈਡੀਕਲ ਰਿਕਾਰਡਾਂ ਨੂੰ ਦੇਖਣਾ ਸ਼ੁਰੂ ਕਰ ਦੇਵਾਂਗੇ ਕਿ ਕੀ ਤੁਹਾਡੇ ਨਾਲ ਜੋ ਵਾਪਰਿਆ ਉਹ ਟਾਲਣਯੋਗ ਸੀ।   ਜੇਕਰ ਅਜਿਹਾ ਸੀ, ਤਾਂ ਅਸੀਂ ਇਹ ਦੇਖਾਂਗੇ ਕਿ ਕੀ ਹਸਪਤਾਲ ਨੇ ਤੁਹਾਡੇ ਅਨੁਭਵਾਂ ਤੋਂ ਸਿੱਖਿਆ ਹੈ ਅਤੇ ਕੀ ਭਵਿੱਖ ਲਈ ਸਬਕ ਸਿੱਖੇ ਜਾ ਸਕਦੇ ਹਨ। 

 ਤੁਹਾਡੇ ਜਣੇਪੇ ਦੇ ਰਿਕਾਰਡਾਂ ਨੂੰ ਸਾਡੀ ਸੁਤੰਤਰ ਟੀਮ ਤੋਂ ਇੱਕ ਦਾਈ ਅਤੇ ਇੱਕ ਪ੍ਰਸੂਤੀ ਮਾਹਰ ਦੁਆਰਾ ਦੇਖਿਆ ਜਾਵੇਗਾ। ਅਸੀਂ ਆਪਣੀ ਟੀਮ ਦੇ ਦੂਜੇ ਮਾਹਰ ਡਾਕਟਰਾਂ ਜਿਵੇਂ ਕਿ ਨਿਓਨੈਟੋਲੋਜਿਸਟ ਜਾਂ ਐਨੇਸਥੀਟਿਸਟ ਤੋਂ ਵੀ ਸਲਾਹ ਲੈ ਸਕਦੇ ਹਾਂ।

ਤੁਹਾਡੇ ਸਮੇਤ ਬਹੁਤ ਸਾਰੇ ਕੇਸਾਂ ਨੂੰ ਦੇਖ ਕੇ, ਤੁਹਾਡੇ ਸਮੇਤ, ਅਸੀਂ ਇਹ ਪਛਾਣ ਕਰਨ ਦੀ ਉਮੀਦ ਕਰਦੇ ਹਾਂ ਕਿ ਕੁਵੀਨਸ ਮੈਡੀਕਲ ਸੈਂਟਰ ਅਤੇ ਸਿਟੀ ਹਸਪਤਾਲ ਵਿੱਚ ਕੀ ਹੋਇਆ ਸੀ। ਮੁੱਖ ਮਿਆਦ ਜੋ ਅਸੀਂ ਦੇਖਾਂਗੇ ਉਹ 2012 ਤੋਂ ਲੈ ਕੇ ਹੁਣ ਤੱਕ ਦੀ ਹੈ, ਪਰੰਤੂ ਅਸੀਂ ਕੁਝ ਗੰਭੀਰ ਪੁਰਾਣੇ ਮਾਮਲਿਆਂ ‘ਤੇ ਵੀ ਵਿਚਾਰ ਕਰ ਸਕਦੇ ਹਾਂ। ਫਿਰ ਅਸੀਂ ਭਵਿੱਖ ਵਿੱਚ ਜਣੇਪਾ ਸੇਵਾ ਨੂੰ ਹਰ ਕਿਸੇ ਲਈ ਬਿਹਤਰ ਅਤੇ ਸੁਰੱਖਿਅਤ ਕਿਵੇਂ ਬਣਾਇਆ ਜਾ ਸਕਦਾ ਹੈ, ਇਸ ਬਾਰੇ ਸਿਫ਼ਾਰਸ਼ਾਂ ਕਰਨ ਦੇ ਯੋਗ ਹੋਵਾਂਗੇ।

ਅਸੀਂਇਕਦੂਜੇਦੀਮਦਦਕਿਵੇਂਕਰਸਕਦੇਹਾਂ?

ਸਾਡੇ ਲਈ ਉਨ੍ਹਾਂ ਪਰਿਵਾਰਾਂ ਨਾਲ ਸੰਪਰਕ ਕਰਨਾ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਹਸਪਤਾਲ ਵਿੱਚ ਨਾਕਾਫ਼ੀ ਜਣੇਪਾ ਦੇਖਭਾਲ ਪ੍ਰਾਪਤ ਹੋਈ ਹੋ ਸਕਦੀ ਹੈ। ਕਈ ਵਾਰ ਪਰਿਵਾਰ ਸਾਨੂੰ ਸਿਰਫ਼ ਮੈਡੀਕਲ ਰਿਕਾਰਡਾਂ ਤੋਂ ਉਪਲਬਧ ਜਾਣਕਾਰੀ ਤੋਂ ਵੱਧ ਜਾਣਕਾਰੀ ਦੇਣ, ਅਤੇ ਆਪਣੇ ਤਜ਼ਰਬਿਆਂ ਨੂੰ ਵਧੇਰੇ ਵਿਸਥਾਰ ਨਾਲ ਸਮਝਾਉਣ ਦੇ ਯੋਗ ਹੁੰਦੇ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੀ ਰਿਪੋਰਟ ਹਸਪਤਾਲ ਵਿੱਚ ਉਹਨਾਂ ਦੇ ਸਮੇਂ ਦੌਰਾਨ, ਬਾਅਦ ਵਿੱਚ ਅਤੇ ਉਹਨਾਂ ਉੱਤੇ ਇਸਦਾ ਕੀ ਪ੍ਰਭਾਵ ਪਿਆ ਹੈ ਬਾਰੇ ਉਹਨਾਂ ਪਰਿਵਾਰਾਂ ਦੇ ਤਜ਼ਰਬਿਆਂ ਦਾ ਸਹੀ ਵਰਣਨ ਕਰਦੀ ਹੈ।  ਅਸੀਂ ਦੂਜੇ ਪਰਿਵਾਰਾਂ ਤੋਂ ਸਮਝਦੇ ਹਾਂ ਕਿ ਉਹਨਾਂ ਵਿੱਚੋਂ ਕਈਆਂ ਨੇ ਜੋ ਵਾਪਰਿਆ ਉਸ ਬਾਰੇ ਸਾਡੇ ਨਾਲ ਗੱਲ ਕਰਨਾ ਵੀ ਲਾਭਦਾਇਕ ਪਾਇਆ ਹੈ।

ਜੇਕਰ ਤੁਸੀਂ ਇਸ ਸਮੀਖਿਆ ਵਿੱਚ ਵਧੇਰੇ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਸਾਲ ਦੇ ਅੰਤ ਵਿੱਚ ਮੇਰੇ ਨਾਲ ਜਾਂ ਸਮੀਖਿਆ ਟੀਮ ਦੇ ਕਿਸੇ ਮੈਂਬਰ ਨਾਨ ਮਿਲਣ ਦਾ ਮੌਕਾ ਹੋਵੇਗਾ। ਇਹ ਨੌਟਿੰਘਮ ਵਿੱਚ ਆਹਮੋ-ਸਾਹਮਣੇ ਜਾਂ ਔਨਲਾਈਨ (ਇੰਟਰਨੈੱਟ ਉੱਤੇ) ਕੀਤਾ ਜਾ ਸਕਦਾ ਹੈ।  ਅਸੀਂ ਕੋਈ ਵੀ ਇੰਟਰਨੈਟ ਮੀਟਿੰਗ ਸਥਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਜੇਕਰ ਤੁਸੀਂ ਇਹ ਫੈਸਲਾ ਕਰਦੇ ਹੋ ਕਿ ਤੁਸੀਂ ਤਰਜੀਹ ਦਿੰਦੇ ਹੋ। ਇਸ ਸਮੀਖਿਆ ਦੇ ਅੰਤ ਵਿੱਚ ਅਸੀਂ ਤੁਹਾਨੂੰ ਤੁਹਾਡੇ ਕੇਸ ਦੇ ਸਾਡੇ ਮੁਲਾਂਕਣ ਬਾਰੇ ਫੀਡਬੈਕ ਪ੍ਰਦਾਨ ਕਰ ਸਕਦੇ ਹਾਂ, ਜੇਕਰ ਤੁਸੀਂ ਉਹ ਪ੍ਰਾਪਤ ਕਰਨਾ ਚਾਹੁੰਦੇ ਹੋ।

ਕਿਰਪਾ ਕਰਕੇ ਧਿਆਨ ਦਿਓ ਕਿ ਕੀਤੇ ਜਾਣ ਵਾਲੇ ਕੰਮ ਦੇ ਆਕਾਰ ਦੇ ਕਾਰਨ, ਜੂਨ 2026 ਵਿੱਚ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਕੁਝ ਸਮਾਂ ਬਾਅਦ ਸਮੀਖਿਆ ਦੇ ਪੂਰੇ ਹੋਣ ਅਤੇ ਫ਼ੀਡਬੈਕ ਦੇ ਉਪਲੱਬਧ ਹੋਣ ਦੇ ਸੰਭਾਵਨਾ ਹੈ।ਤੁਹਾਨੂੰ ਸਮੀਖਿਆ ਦੀ ਪ੍ਰਗਤੀ ਬਾਰੇ ਆਮ ਤੌਰ ‘ਤੇ ਅੱਪਡੇਟ ਕਰਦੇ ਰਹਾਂਗੇ ਪਰ ਜਦੋਂ ਤੱਕ ਅਸੀਂ ਆਪਣਾ ਕੰਮ ਪੂਰਾ ਨਹੀਂ ਕਰ ਲੈਂਦੇ ਅਸੀਂ ਤੁਹਾਨੂੰ ਤੁਹਾਡੇ ਕੇਸ ਬਾਰੇ ਦੱਸ ਨਹੀਂ ਸਕਾਂਗੇ।

ਜੇਕਰ ਤੁਸੀਂ ਸਾਡੇ ਨਾਲ ਮਿਲਨਾ ਜਾਂ ਗੱਲ ਕਰਨਾ ਨਹੀਂ ਚਾਹੁੰਦੇ ਹੋ, ਤਾਂ ਤੁਹਾਨੂੰ ਅਜਿਹਾ ਕਰਨਾ ਲਾਜ਼ਮੀ ਨਹੀਂ ਹੈ। ਇਹ ਪੂਰੀ ਤਰ੍ਹਾਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸੁਤੰਤਰ ਜਣੇਪਾ ਸਮੀਖਿਆ ਵਿੱਚ ਕਿੰਨੀ ਵੱਧ ਜਾਂ ਕਿੰਨੀ ਘੱਟ ਸ਼ਮੂਲੀਅਤ ਕਰਦੇ ਹੋ। ਮੈਂ ਹੇਠਾਂ ਸਮਝਾਇਆ ਹੈ ਕਿ ਸਮੀਖਿਆ ਤੋਂ ਬਾਹਰ ਕਿਵੇਂ ਨਿਕਲਣਾ ਹੈ ਜੇਕਰ ਤੁਸੀਂ ਇਹ ਕਰਨਾ ਚਾਹੁੰਦੇ ਹੋ।

ਅੱਗੇਕੀਹੁੰਦਾਹੈ?

ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜਦੋਂ ਤੱਕ ਤੁਸੀਂ ਜਾਂ ਤਾਂ ਸਮੀਖਿਆ ਵਿੱਚ ਬਾਹਰ ਨਿਕਲਣ ਦੀ ਚੋਣ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸਾਨੂੰ ਮਿਲਣਾ ਜਾਂ ਗੱਲ ਕਰਨਾ ਚਾਹੁੰਦੇ ਹੋ। 

ਜੇਕਰ ਤੁਸੀਂ ਮੈਨੂੰ ਮਿਲਣਾ ਜਾਂ ਗੱਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਦੱਸੋ। ਤੁਸੀਂ ਕਰ ਸੱਕਦੇ ਹੋ:

  • ਸਾਨੂੰ nottsreview@donnaockenden.com ‘ਤੇ ਈਮੇਲ ਕਰੋ; ਜਾਂ
  • ਨਾਲ ਨੱਥੀ ਪੱਤਰ ਨੂੰ ਪੂਰਾ ਕਰੋ ਅਤੇ ਇਸਨੂੰ ਮੋਹਰ ਵਾਲੇ ਪਤੇ ਵਾਲੇ ਲਿਫ਼ਾਫ਼ੇ ਵਿੱਚ ਸਾਨੂੰ ਵਾਪਸ ਭੇਜੋ ਜੋ ਅਸੀਂ ਤੁਹਾਨੂੰ ਭੇਜਿਆ ਹੈ; ਜਾਂ
  • ਸਾਨੂੰ 01243 786993 ‘ਤੇ ਕਾਲ ਕਰੋ ਅਤੇ ਸਾਡੀ ਟੀਮ ਵਿੱਚੋਂ ਕਿਸੇ ਨਾਲ ਗੱਲ ਕਰੋ।

ਜੇਕਰਤੁਸੀਂਸਮੀਖਿਆਵਿੱਚਸ਼ਾਮਲਨਹੀਂਹੋਣਾਚਾਹੁੰਦੇਹੋ:

ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ ਮੈਡੀਕਲ ਰਿਕਾਰਡਾਂ ਨੂੰ ਬਿਲਕੁਲ ਵੀ ਦੇਖੀਏ ਤਾਂ ਕਿਰਪਾ ਕਰਕੇ ਸਾਨੂੰ ਤੁਹਾਡੇ ਪੱਤਰ ਦੇ ਸਿਖਰ ‘ਤੇ ਦਿੱਤੀ ਗਈ ਮਿਤੀ ਤੋਂ ਚਾਰ ਹਫ਼ਤਿਆਂ ਦੇ ਅੰਦਰ ਦੱਸੋ। ਤੁਸੀਂ ਉੱਪਰ ਦਿੱਤੇ ਬਾਕਸ ਵਿੱਚ ਦਿੱਤੀ ਜਾਣਕਾਰੀ ਦੀ ਵਰਤੋਂ ਕਰਕੇ ਅਜਿਹਾ ਕਰ ਸਕਦੇ ਹੋ। 

ਜੇਕਰ ਅਸੀਂ ਇਸ ਸਮੇਂ ਦੇ ਅੰਦਰ ਤੁਹਾਡੇ ਤੋਂ ਨਹੀਂ ਸੁਣਦੇ ਹਾਂ ਤਾਂ ਮੇਰੀ ਟੀਮ ਤੁਹਾਡੇ ਰਿਕਾਰਡਾਂ ਨੂੰ ਦੇਖਣਾ ਸ਼ੁਰੂ ਕਰ ਦੇਵੇਗੀ। 

ਕਿਰਪਾ ਕਰਕੇ ਨੋਟ ਕਰੋ ਕਿ ਜੇਕਰ ਤੁਸੀਂ ਸਮੀਖਿਆ ਤੋਂ ਹਟਣ ਦੀ ਚੋਣ ਕਰਦੇ ਹੋ, ਤਾਂ ਅਸੀਂ ਤੁਹਾਡੇ ਮੈਡੀਕਲ ਰਿਕਾਰਡਾਂ ਦੀ ਸਮੀਖਿਆ ਨਹੀਂ ਕਰਾਂਗੇ, ਤੁਹਾਨੂੰ ਸਮੀਖਿਆ ਨਾਲ ਮਿਲਣ ਦਾ ਮੌਕਾ ਨਹੀਂ ਮਿਲੇਗਾ, ਤੁਹਾਡੇ ਕੇਸ ਦਾ ਸਮੀਖਿਆ ਦੇ ਸਿੱਟਿਆਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ, ਅਤੇ ਤੁਹਾਨੂੰ ਤੁਹਾਡੇ ਕੇਸ ਬਾਰੇ ਵਿਅਕਤੀਗਤ ਫੀਡਬੈਕ ਪ੍ਰਾਪਤ ਨਹੀਂ ਹੋਵੇਗੀ।

ਕਿਰਪਾ ਕਰਕੇ ਧਿਆਨ ਦਿਓ ਕਿ, ਤੁਸੀਂ ਜੋ ਵੀ ਫੈਸਲਾ ਕਰਦੇ ਹੋ, ਤੁਸੀਂ ਬਾਅਦ ਵਿੱਚ ਆਪਣਾ ਮਨ ਬਦਲ ਸਕਦੇ ਹੋ। ਜੇਕਰ ਤੁਸੀਂ ਤੁਹਾਡੇ ਮੈਡੀਕਲ ਰਿਕਾਰਡਾਂ ਦੀ ਸਾਡੀ ਸਮੀਖਿਆ ਸ਼ੁਰੂ ਕਰਨ ਤੋਂ ਬਾਅਦ ਬਾਹਰ ਨਿਕਲਦੇ ਹੋ, ਤਾਂ ਅਸੀਂ ਤੁਹਾਡੇ ਕੇਸ ਨੂੰ ਅੱਗੇ ਚਲ ਰਹੀ ਸਮੀਖਿਆ ਤੋਂ ਬਾਹਰ ਕਰ ਦੇਵਾਂਗੇ, ਜੇਕਰ ਉਸ ਪੜਾਅ ‘ਤੇ ਸਾਡੇ ਲਈ ਅਜਿਹਾ ਕਰਨਾ ਸੰਭਵ ਹੈ।

ਕੀਅਸੀਂਤੁਹਾਡੀਜਾਣਕਾਰੀਸਾਂਝੀਕਰਾਂਗੇ?

ਕਿਰਪਾ ਕਰਕੇ ਨਿਸ਼ਚਤ ਰਹੋ ਕਿ ਕੋਈ ਵੀ ਅਜਿਹੀ ਜਾਣਕਾਰੀ ਜੋ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਵਿਅਕਤ ਦੀ ਪਛਾਣ ਕਰਦੀ ਹੈ, ਨੂੰ ਅੰਤਿਮ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਸਮੀਖਿਆ ਦੌਰਾਨ ਤੁਹਾਡੀ ਜਾਣਕਾਰੀ ਨੂੰ ਸਮੀਖਿਆ ਟੀਮ ਦੇ ਅੰਦਰ ਸਾਂਝਾ ਕੀਤਾ ਜਾਵੇਗਾ ਪਰ ਇਸ ਨਾਲ ਬਹੁਤ ਹੀ ਗੁਪਤ ਤਰੀਕੇ ਨਾਲ ਵਿਵਹਾਰ ਕੀਤਾ ਜਾਵੇਗਾ।

ਹਾਲਾਂਕਿ ਇਹ ਸਮਝਾਉਣਾ ਮਹੱਤਵਪੂਰਨ ਹੈ ਕਿ ਸਾਨੂੰ ਤੁਹਾਡੇ ਕੇਸ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੋ ਸਕਦੀ ਹੈ ਉਦਾਹਰਨ ਲਈ ਜੇਕਰ ਸਾਡੇ ਕੰਮ ਦੇ ਨਤੀਜੇ ਵਜੋਂ ਭਵਿੱਖ ਵਿੱਚ ਕੋਈ ਅਪਰਾਧਿਕ, ਰੈਗੂਲੇਟਰੀ ਜਾਂ ਹੋਰ ਕਾਨੂੰਨੀ ਜਾਂਚ ਹੁੰਦੀ ਹੈ। ਇਹ ਉਦੋਂ ਹੋ ਸਕਦਾ ਹੈ ਜੇਕਰ ਅਸੀਂ ਮੰਨਦੇ ਹਾਂ ਕਿ ਸਟਾਫ ਦੇ ਕਿਸੇ ਵੀ ਮੈਂਬਰ ਨੇ ਜਿਸਨੇ ਤੁਹਾਡੀ ਦੇਖਭਾਲ ਕੀਤੀ ਹੈ, ਨੇ ਇੰਨੀ ਮਾੜੀ ਦੇਖਭਾਲ ਪ੍ਰਦਾਨ ਕੀਤੀ ਹੈ ਕਿ ਇਸਦਾ ਮਤਲਬ ਹੈ ਕਿ ਸਾਨੂੰ ਪੇਸ਼ੇਵਰ ਸੰਸਥਾ ਨੂੰ ਸੂਚਿਤ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਸਬੰਧਤ ਹਨ (ਉਦਾਹਰਨ ਲਈ, ਨਰਸਾਂ ਅਤੇ ਦਾਈਆਂ ਲਈ ਨਰਸਿੰਗ ਅਤੇ ਮਿਡਵਾਈਫਰੀ ਕੌਂਸਲ ਜਾਂ ਡਾਕਟਰਾਂ ਲਈ ਜਨਰਲ ਮੈਡੀਕਲ ਕੌਂਸਲ) ਜਾਂ ਸਾਨੂੰ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਦੱਸਾਂਗੇ। 

 ਕੀਸਮਰਥਨਮੌਜੂਦਹੈ?

ਅਸੀਂ ਜਾਣਦੇ ਹਾਂ ਕਿ ਕੁਝ ਪਰਿਵਾਰਾਂ ਲਈ, ਜਦੋਂ ਉਹਨਾਂ ਨੂੰ ਜਣੇਪਾ ਦੇਖਭਾਲ ਪ੍ਰਾਪਤ ਹੋਈ ਉਹਨਾਂ ‘ਤੇ ਜੋ ਗੁਜ਼ਰਿਆ ਉਹ ਬਹੁਤ ਮੁਸ਼ਕਲ ਸੀ। ਉਹਨਾਂ ਸਾਰੇ ਪਰਿਵਾਰਾਂ ਲਈ ਮਨੋਵਿਗਿਆਨਕ ਮਦਦ ਅਤੇ ਥੈਰੇਪੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਉਪਲਬਧ ਹੈ ਜੋ ਇਸ ਸਮੀਖਿਆ ਦਾ ਹਿੱਸਾ ਹਨ, ਅਤੇ ਅਸੀਂ ਇਸ ਸਹਾਇਤਾ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 

‘ਤੇ ਜਾਣਕਾਰੀ ਪਰਿਵਾਰਕ ਮਨੋਵਿਗਿਆਨਕ ਸਹਾਇਤਾ ਸੇਵਾ ਬਾਰੇ ਜਾਣਕਾਰੀ ਇੱਥੇ ਮਿਲ ਸਕਦੀ ਹੈ https://fpssnottingham.co.uk/। ਕਿਰਪਾ ਕਰਕੇ ਸਾਨੂੰ ਦੱਸੋ ਜੇਕਰ ਤੁਹਾਨੂੰ ਇਸ ਸਮੀਖਿਆ ਦੌਰਾਨ ਕਿਸੇ ਵੀ ਸਮੇਂ ਇਸਦੀ ਲੋੜ ਹੈ। 

ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇਕਰ ਤੁਹਾਡੇ ਕੋਲ ਕੋਈ ਸਵਾਲ ਜਾਂ ਚਿੰਤਾਵਾਂ ਹਨ, ਅਸੀਂ ਹਮੇਸ਼ਾ ਤੁਹਾਡੀ ਮਦਦ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ।

 ਸਾਰੀਆਂ ਸ਼ੁਭ ਕਾਮਨਾਵਾਂ ਨਾਲ

ਡੌਨਾਓਕੇਨਡੇਨ। 

ਪਰਧਾਨ

ਸੁਤੰਤਰਜਣੇਪਾਸਮੀਖਿਆਨੌਟਿੰਘਮਯੂਨੀਵਰਸਿਟੀਹਸਪਤਾਲਐਨਐਚਐਸਟਰੱਸਟ

ਮੈਟਰਨਿਟੀ ਰਿਵਿਊ ਟੀਮ: ਟੈਲੀਫ਼ੋਨ: 01243 786993। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.00 ਵਜੇ – ਸ਼ਾਮ 5.00 ਵਜੇ।